Pages

Friday, April 16, 2010

ਭੰਖਰਪੁਰ ਪਿੰਡ ਦਾ ਇਤਿਹਾਸ ਤੇ ਲੋਕ

ਪਿੰਡ ਦਾ ਇਤਿਹਾਸ- ਪਿੰਡ ਦੇ ਵੱਸਣ, ਵਸਾਉਣ ਵਾਲੇ ਲੋਕਾਂ ਜਾ ਵਸਾਏ ਜਾਣ ਦੇ ਮੰਤਵ ਦਾ ਕੋਈ ਅਤਾ-ਪਤਾ ਨਹੀ ਲਗਦਾ ਤੇ ਨਾਂ ਹੀ ਕੋਈ ਭਰੋਸੇਯੋਗ ਦਿਨ ਜਾਂ ਤਿਥ ਹੀ ਸਾਹਮਣੇ ਆਉਦੀ ਹੈਪਰ ਪਿੰਡ ਨਾਲ ਜੁੜੀਆਂ ਦੰਦ ਕਥਾਵਾਂ ਜਿਸ ਤਰਾਂ ਦੀ ਲੋਕ ਮਾਨਸਿਕਤਾ ਵੱਲ ਇਸ਼ਾਰਾ ਕਰਦੀਆਂ ਨੇ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਪਿੰਡ ਭੰਖਰਪੁਰ ਕੋਈ 5 ਕੁ ਸੋਂ ਸਾਲ ਪਹਿਲਾਂ ਅਬਾਦ ਹੋਇਆਂ ਹੋਵੇਗਾ ਘੱਗਰ ਦਰਿਆ ਦੀ ਨਜ਼ਦੀਕੀ,ਉਪਜਾਊ ਤੇ ਪੱਧਰੀਆਂ ਜ਼ਮੀਨ ਤੋਂ ਇਹ ਅੰਦਾਜਾ ਵੀ ਲਾਇਆ ਜਾ ਸਕਦਾ ਹੈ ਕਿ ਦਰਿਆਂ ਵੱਲੋਂ ਮੁਹਾਰ ਬਦਲ ਲੈਣ ਤੋਂ ਬਾਅਦ ਕੋਈ ਦਸ ਸਦੀਆਂ ਪਹਿਲਾਂ ਹੀ ਕਾਂਸਤਕਾਰ ਕਿਸਾਨਾਂ ਨੇ ਆਪਣੇ ਡੇਰੇ ਪਿੰਡ ਦੇ ਥੇਹ ਤੇ ਜ਼ਮਾਂ ਲਏ ਹੋਣ ਪਰ ਇਹ ਸਭ ਇੱਕ ਮਿਥ ਦੇ ਵਾਗੂ ਹੀ ਹੈ

ਪਿੰਡ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਪਿਆਰਾ ਨਹੀਂ ਹੁੰਦਾ ਜੋ ਪਿੰਡਾਂ ਤੋਂ ਦੂਰ ਰਹਿੰਦੇ ਹਨ, ਸਗੋਂ ਪਿੰਡ ਤਾਂ ਪਿੰਡ ਬੈਠਿਆ ਨੂੰ ਉਨ੍ਹਾਂ ਤੋਂ ਵੀ ਵੱਧ ਪਿਆਰਾ ਹੰਦਾ ਹੈ, ਵੱਖਰੀ ਗੱਲ ਹੈ ਕਿ ਉਹ ਕਦੀ ਪਰਦੇਸੀ ਜਿੰਨਾਂ ਉਦਰੇਵਾਂ ਤੇ ਬਿਰਹਾ ਨਹੀਂ ਮਾਣਦੇ ਪਰਿਵਾਰ ਤੋਂ ਬਾਅਦ ਪੇਂਡੂ ਬੰਦੇ ਲਈ ਪਿੰਡ ਹੀ ਸਭ ਤੋਂ ਅਹਿਮ ਹੰਦਾ ਹੈ ਤੇ ਉਹ ਆਪਣੀ ‘ਜ਼ਿੰਦਗੀ’ ਵਿੱਚ ਨਹੀਂ ਸਗੋਂ ਆਪਣੇ ‘ਪਿੰਡ’ ‘ਚ ਜਿਓਦਾ ਹੈਕਿਤੇ ਵੀ ਹੋਈਏ ਸਾਹ ਆਪਣੇ ਪਿੰਡ ਲਈਏ ਪਿੰਡ ਦੇ ਭਲੇ ਆਪਸੀ ਸਾਂਝ ਤੇ ਭਾਈਚਾਰੇ ਲਈ ਯਤਨਸ਼ੀਲ ਰਹੀਏਸੋ ਇਹ ਪਿੰਡ ਦਾ ਲਗਾਅ ਤੇ ਪਿਆਰ ਹੀ ਇਸ ਬਲਾਗ ਲਈ ਪ੍ਰੇਰਨਾਂ ਸਰੋਤ ਸੀਸੋਚ ਸੀ ਕਿ ਪਿੰਡ ਦੇ ਲੋਕਾਂ ਬਾਰੇ ,ਇਤਿਹਾਸ ਬਾਰੇ, ਰਵਾਇਤਾਂ ਬਾਰੇ, ਬਜੁਰਗਾਂ, ਭਾਈਚਾਰੇ, ਪਰਿਵਾਰਾਂ, ਨੋਜਵਾਨਾਂ ਤੇ ਨਾਮ ਖੱਟਣ ਵਾਲੇ ਲੋਕਾਂ ਬਾਰੇ ਕੁਝ ਨਾਂ ਕੁਝ ਜਰੂਰ ਹੋਣਾਂ ਚਾਹੀਦਾ ਹੈਇਹ ਬਲਾਗ ਇੱਕ ਵੈਬ ਪੇਜ ਨਾਂ ਹੋ ਕੇ ਪਿੰਡ ਦੀ ਰੰਗਦਾਰ ਤਸਵੀਰ ਬਣਾਉਣ ਦੀ ਇੱਛਾ ਨਾਲ ਬਲਾਗ ਤੁਹਾਡੀ ਨਜ਼ਰ ਹੈ ਭਾਵੇ ਕਿ ਇਸ ਕੰਮ ਲਈ ਮੈ ਇਕੱਲਾ ਕਾਫੀ ਨਹੀਂ ਪਰ ਮੈ ਆਪਣੇ ਆਪ ਨੂੰ ਕਦੀ ਇਕੱਲਾ ਨਹੀਂ ਸਮਝਿਆਂ ਕਿਉਕਿ ਮੈਂ ਜਣਦਾ ਹਾ ਕਿ ਪਿੰਡ ਦੇ ਬਜ਼ੁਰਗਾਂ ਦਾ ਕੰਢ ਤੇ ਹੱਥ ਤੇ ਵੀਰਾਂ ਦਾ ਹਰ ਤਰਾਂ ਦਾ ਸਾਥ ਮੇਰੇ ਨਾਲ ਹੈ
ਇਸ ਲੇਖ ਉੱਤੇ ਆਪਣੇ ਵਿਚਾਰ ਪ੍ਰਗਟ ਜ਼ਰੂਰ ਕਰਨਾ, ਇਹ ਲੇਖ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ?
ਇਸ ਸਬੰਧ ‘ਚ ਕੋਈ ਹੁਕਮ, ਦਿਸ਼ਾ ਨਿਰਦੇਸ਼ ਜਾ ਸੁਝਾਅ ਇਸ ਪਤੇ ‘ਤੇ ਦਿੱਤਾ ਜਾ ਸਕਦਾ ਹੈ

No comments:

Post a Comment